Eni Meri Baat” Initiative Taken by Lippi Media Youtube Channel – In modern times, not only the united families, but also the stories, anecdotes, and legends of the grandmothers have been forgotten, the distance from Lok Dhara increases day by day, the conversations and stories led to the children’s deepest rivers imagination, but due to lack of time, parents cannot pass this priceless treasure on to their children.

Eni Meri Baat

Children are forced to watch foreign cartoons for entertainment. The lack of entertainment for children in Punjabi can have dire consequences. Our children are so uprooted from our heritage, our culture, that it becomes difficult to return. Faced with this shortage, the Lipi Media and the team have made a concerted effort to preserve the rich Punjabi culture. Punjabi bawe, that is, the cartoons are about to begin. The words were given by Awaaz Roop Kaur. Davinder Dhaliwal, Pipple Singh, and Gurtej Singh put the stories together. Sandeep Kaur Virk has worked on the advertisement for this project. From September 19, the program ‘Eni Meri Baat’ will be available on Lippi Media Youtube Channel.

Punjabi

ਨਵੇਂ ਜ਼ਮਾਨੇ ਚ ਬੰਦੇ ਕੋਲ ਘਟਦੇ ਸਮੇਂ ਨਾਲ ਸਾਂਝੇ ਪਰਿਵਾਰ ਹੀ ਨਹੀਂ ਮੁੱਕੇ ਸਗੋਂ ਦਾਦੀਆਂ ਨਾਨੀਆਂ ਦੀਆਂ ਬਾਤਾਂ, ਸਾਖੀਆਂ ਤੇ ਦੰਦ ਕਥਾਵਾਂ ਵੀ ਵਿਸਰ ਗਈਆਂ। ਲੋਕ ਧਾਰਾ ਤੋਂ ਵਿੱਥ ਦਿਨੋ ਦਿਨ ਵਧਦੀ ਜਾ ਰਹੀ ਹੈ। ਬਾਤਾਂ ਤੇ ਕਹਾਣੀਆਂ ਬੱਚਿਆਂ ਨੂੰ ਕਲਪਨਾਵਾਂ ਦੇ ਦਰਿਆਵਾਂ ਵਿੱਚ ਡੂੰਘੀਆਂ ਤਾਰੀਆਂ ਲਵਾ ਦਿੰਦਿਆਂ ਸਨ। ਪਰ ਸਮੇਂ ਦੀ ਘਾਟ ਕਰਕੇ ਮਾਪੇ ਬੱਚਿਆਂ ਤੱਕ ਇਹ ਅਮੁੱਲ ਖ਼ਜ਼ਾਨਾ ਪਹੁੰਚਾਉਣ ਤੱਕ ਅਸਫਲ ਹੋ ਰਹੇ ਹਨ।

Read Also: Kali Jotta Shoot Wraps up Satinder Sartaj, Neeru Bajwa & Wamiqa Gabbi

ਬੱਚੇ ਮਨੋਰੰਜਨ ਲਈ ਵਿਦੇਸ਼ੀ ਕਾਰਟੂਨ ਦੇਖਣ ਲਈ ਮਜਬੂਰ ਹੁੰਦੇ ਹਨ। ਪੰਜਾਬੀ ਵਿੱਚ ਬੱਚਿਆਂ ਦੇ ਮਨੋਰੰਜਕ ਸਾਧਨਾਂ ਦੀ ਕਮੀ ਦਾ ਨਤੀਜਾ ਬਹੁਤ ਭੈੜਾ ਹੋ ਸਕਦਾ ਹੈ। ਸਾਡੇ ਬੱਚੇ ਸਾਡੇ ਵਿਰਸੇ, ਸਾਡੇ ਸੱਭਿਆਚਾਰ ਤੋਂ ਇਸ ਤਰਾਂ ਟੁੱਟ ਜਾਣਗੇ ਕਿ ਵਾਪਸੀ ਔਖੀ ਹੋ ਜਾਵੇਗੀ। ਇਸੇ ਕਮੀ ਨੂੰ ਧਿਆਨ ਵਿੱਚ ਰੱਖਦਿਆਂ ਲਿੱਪੀ ਚੈਨਲ ਅਤੇ ਟੀਮ ਨੇ ਪੰਜਾਬੀ ਦੇ ਅਮੀਰ ਸੱਭਿਆਚਾਰ ਦੇ ਦਸਤਾਵੇਜ਼ ਨੂੰ ਸਾਂਭਣ ਲਈ ਇੱਕ ਹੰਭਲਾ ਮਾਰਿਆ ਹੈ। ਪੁਰਾਣੀਆਂ ਬਾਤਾਂ ਅਤੇ ਪੰਜਾਬੀ ਬਾਵੇ ਭਾਵ ਕਾਰਟੂਨ ਸ਼ੁਰੂ ਕਰਨ ਜਾ ਰਹੇ ਹਨ। ਬਾਤਾਂ ਨੂੰ ਆਵਾਜ਼ ਰੂਪ ਕੌਰ ਨੇ ਦਿੱਤੀ ਹੈ। ਦਵਿੰਦਰ ਧਾਲੀਵਾਲ, ਪਿੱਪਲ ਸਿੰਘ ਤੇ ਗੁਰਤੇਜ ਸਿੰਘ ਨੇ ਕਹਾਣੀਆਂ ਇੱਕਤਰਿਤ ਕੀਤੀਆਂ ਹਨ। ਸੰਦੀਪ ਕੌਰ ਵਿਰਕ ਨੇ ਇਸ ਪ੍ਰੋਜੈਕਟ ਦੀ ਇਸ਼ਤਿਹਾਰੀ ਤੇ ਵਿਗਿਆਪਨ ਦਾ ਕੰਮ ਕੀਤਾ ਹੈ। 19 ਸਤੰਬਰ ਤੋਂ ਪ੍ਰੋਗਰਾਮ ‘ਏਨੀ ਮੇਰੀ ਬਾਤ‘ ਯੂਟਿਊਬ ਤੇ ਚੈਨਲ ਲਿੱਪੀ ਦੇ ਉੱਪਰ ਦੇਖਿਆ ਜਾ ਸਕੇਗਾ।